ਖ਼ਰਾਬ ਮੌਸਮ ਕਾਰਨ ਉਡਾਣਾਂ ਵਿਚ ਦੇਰੀ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਦਿੱਲੀ 'ਚ ਜਹਾਜ਼ ਦੇ ਟੇਕ ਆਫ 'ਚ ਦੇਰੀ ਤੋਂ ਇਕ ਯਾਤਰੀ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਫਲਾਈਟ ਦੇ ਕੈਪਟਨ 'ਤੇ ਹਮਲਾ ਕਰ ਦਿਤਾ। ਇਸ ਘਟਨਾ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਉ 'ਚ ਵਿਅਕਤੀ ਨੂੰ ਪਾਇਲਟ ਨੂੰ ਮੁੱਕੇ ਮਾਰਦੇ ਦੇਖਿਆ ਜਾ ਸਕਦਾ ਹੈ। ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਾਇਲਟ ਮਾਈਕ੍ਰੋਫੋਨ 'ਤੇ ਯਾਤਰੀਆਂ ਨੂੰ ਧੁੰਦ ਕਾਰਨ ਦਿੱਲੀ ਤੋਂ ਗੋਆ ਜਾਣ ਵਾਲੀ ਫਲਾਈਟ ਦੇ ਲੇਟ ਹੋਣ ਦੀ ਜਾਣਕਾਰੀ ਦੇ ਰਿਹਾ ਸੀ। ਇਸ ਦੌਰਾਨ ਯਾਤਰੀ ਨੇ ਪਾਇਲਟ ਨੂੰ ਮੁੱਕਾ ਮਾਰ ਦਿਤਾ।
.
Look at the extent of shamelessness! Enraged by the announcement of the delay in the flight, the passenger openly assaulted the pilot!
.
.
.
#flightdelay #pilotnews #latestnews